- April 13, 2017
- 0 Comments
ਜ਼ਿੰਦਗੀ ਦੇ ਸਫ਼ਰ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਜ਼ਿੰਦਗੀ ਭਰ ਨਹੀਂ ਭੁੱਲਦੀਆਂ। ਅਜਿਹੀ ਇੱਕ ਘਟਨਾ ਜੋ ਕਈ ਸਾਲ ਪਹਿਲਾਂ ਉਦੋਂ ਵਾਪਰੀ ਜਦੋਂ ਰਾਮਗੜ੍ਹੀਆ ਪੌਲੀਟੈਕਨਿਕ ਫ਼ਗਵਾੜਾ ਦੇ ਅਸੀਂ ਵਿਦਿਆਰਥੀ ਆਪਣੇ ਟੈਕਨੀਕਲ ਟੂਰ ਦਾ ਸਫ਼ਰ ਤੈਅ ਕਰਦੇ ਹੋਏ ਦੋ ਕੋਚਾਂ ਵਿੱਚ ਸਵਾਰ ਆਪਣੇ ਸਫ਼ਰ ਦੇ ਦੂਸਰੇ ਪੜਾਅ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿਕਾਸਸ਼ੀਲ ਕਸਬੇ ਸੁੰਦਰ ਨਗਰ, ਇੱਕ ਚਾਹ ਦੀ ਦੁਕਾਨ ਉੱਤੇ ਥੋੜੀ ਦੇਰ ਲਈ ਰੁਕੇ।
ਵਿਦਿਆਰਥੀ ਜੀਵਨ ਵਿੱਚ ਯਾਰੀਆਂ, ਦੋਸਤੀਆਂ, ਦੁਸ਼ਮਣੀਆਂ ਦੀ ਆਮ ਭਰਮਾਰ ਹੁੰਦੀ ਹੈ, ਜਿਸ ਨਾਲ ਗੁੱਟਬਾਜ਼ੀ ਦਾ ਪੈਦਾ ਹੋਣਾ ਵੀ ਇੱਕ ਆਮ ਗੱਲ ਹੁੰਦੀ ਹੈ। ਇਸੇ ਤਰ੍ਹਾਂ ਇਸ ਟੂਰ ਵਿੱਚ ਵੀ ਕੁੱਝ ਗੁੱਟਬਾਜ਼ੀ ਬਣੀ ਹੋਈ ਸੀ ਅਤੇ ਮੇਰੇ ਗੁੱਟ ਵਿੱਚ ਛੇ ਦੋਸਤਾਂ ਦੀ ਇੱਕ ਸਲਾਹ ਸੀ ਅਤੇ ਗੁੱਟ ਦਾ ਫ਼ੈਸਲਾ ਇਹ ਸੀ ਕਿ ਟੂਰ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿੱਚ ਅਸੀਂ ਇਕੱਠੇ ਰਹਿਣਾ ਹੈ ਅਤੇ ਖ਼ਰਚ ਪਾਣੀ ਲਈ ਇੱਕ ਬੰਦੇ ਕੋਲ ਹੀ ਪੈਸੇ ਦੇਣੇ ਹਨ ਤਾਂਕਿ ਉਹ ਬੰਦਾ ਹੀ ਗਰੁੱਪ ਦਾ ਸਾਰਾ ਖ਼ਰਚ ਦੇਣ ਅਤੇ ਹਿਸਾਬ ਰੱਖਣ ਲਈ ਜ਼ਿੰਮੇਵਾਰ ਹੋਵੇ ਅਤੇ ਟੂਰ ਦੇ ਅਖੀਰ ਵਿੱਚ ਸਾਰਾ ਵਾਧਾ ਘਾਟਾ ਗਿਣ ਗੱਠ ਲਿਆ ਜਾਵੇ। ਇਸ ਫ਼ੈਸਲੇ ਤਹਿਤ ਮੇਰੇ ਗਰੁੱਪ ਨੇ ਇਹ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਧਰ ਦਿੱਤੀ। ਕਹਿਣ ਦਾ ਭਾਵ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਜਿੱਥੇ
- April 13, 2017
- 0 Comments